Red Paper
International Journal of Multidisciplinary Trends
  • Printed Journal
  • Refereed Journal
  • Peer Reviewed Journal
Peer Reviewed Journal

2025, Vol. 7, Issue 7, Part B

ਗੁਰੂ ਗ੍ਰੰਥ ਸਾਹਿਬ ਵਿੱਚ ਅਨੁਸ਼ਠਾਨਿਕ ਰਚਨਾ ਰੂਪਾਂ ਦੀ ਅਭਿਵਿਅਕਤੀ


Author(s): ਹਰਪ੍ਰੀਤ ਸਿੰਘ ਦੂਆ

Abstract: ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿਚ ਲੋਕਤੰਤਰੀ ਪਰਿਪੇਖ ਨੂੰ ਉਸਾਰਨ ਹਿੱਤ ਲੋਕ ਕਾਵਿ ਰੂਪਾਂ ਦਾ ਪ੍ਰਯੋਗ ਕਰਕੇ ਗੁਰਮਤਿ ਵਿਚਾਰਧਾਰਾ ਦੀ ਉਸਾਰੀ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੇ ਛੱਤੀ ਬਾਣੀਕਾਰਾਂ ਨੇ ਆਪਣੇ ਪ੍ਰਵਚਨ ਦੀ ਉਸਾਰੀ ਆਪੋ ਆਪਣੀ ਸਮਾਜਿਕ ਅਤੇ ਸਭਿਆਚਾਰਕ ਸਥਿਤੀ ਅਨੁਸਾਰ ਕੀਤੀ ਹੈ। ਹਰ ਮਹਾਨ ਕਵੀ ਇਹਨਾਂ ਕਾਵਿ ਰੂਪਾਂ ਨੂੰ ਆਪਣੇ ਵਿਰਸੇ ਤੋਂ ਪ੍ਰਾਪਤ ਕਰਕੇ ਆਪਣੀ ਮੌਲਿਕਤਾ ਅਤੇ ਅਨੁਭਵ ਸਦਕਾ ਉਹਨਾਂ ਵਿਚ ਵਿਲੱਖਣਤਾ ਪੈਦਾ ਕਰਦਾ ਹੈ। ਇਹਨਾਂ ਕਾਵਿ ਰੂਪਾਂ ਦੀ ਸਾਰਥਿਕਤਾ ਤੋਂ ਜਿਥੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਉਥੇ ਨਾਲ ਹੀ ਨਵਾਂ ਅਨੁਭਵ ਨਵੀਂ ਚੇਤਨਾ ਅਤੇ ਨਵੀਂ ਸੰਵੇਦਨਾ ਸਾਡੀ ਜੀਵਨ ਦ੍ਰਿਸ਼ਟੀ ਵਿਚ ਪਰਿਵਰਤਨ ਵੀ ਲਿਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਖਜ਼ਾਨੇ ਵਿਚ ਜਿੱਥੇ ਧਰਮ, ਰਾਜਨੀਤੀ ਅਤੇ ਇਤਿਹਾਸ ਦੀ ਟੈਕਸਟ ਦੇ ਨਾਲ ਨਾਲ ਲੋਕਧਾਰਾ ਵੀ ਆਪਣਾ ਅਹਿਮ ਰੋਲ ਨਿਭਾਉਂਦੀ ਰਹੀ ਹੈ।ਇਸ ਤਰ੍ਹਾਂ ਪਰੰਪਰਾ ਵਿਚ ਪਏ ਹੋਏ ਇਹਨਾਂ ਲੋਕ ਕਾਵਿ ਰੂਪਾਂ ਨੂੰ ਅਧਾਰ ਬਣਾ ਕੇ ਬਾਣੀ ਰਚੀ ਗਈ, ਇਸ ਤਰ੍ਹਾਂ ਦੇ ਰੂਪਾਂਤਰਣ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿਥੇ ਲੋਕ ਸਾਹਿਤ ਵਿਅਕਤੀ ਮੁੱਖੀ ਹੁੰਦਾ ਹੈ ਉਥੇ ਗੁਰੂ ਸਾਹਿਬਾਨ ਨੇ ਉਸ ਨੂੰ ਨਿਰੰਕਾਰ ਮੁੱਖੀ ਸੰਬੋਧਨ ਵਿਚ ਵਰਤ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਕਿਸੇ ਮਨੁੱਖ ਦੀ ਸੋਭਾ ਕਰਨ ਦੀ ਬਜਾਏ ਇਸ ਸ੍ਰਿਸ਼ਟੀ ਨੂੰ ਸਾਜਣ ਅਤੇ ਚਲਾਉਣ ਵਾਲੇ ਉਸ ਅਕਾਲਪੁਰਖ ਦੀ ਸ਼ੋਭਾ ਕਰਨੀ ਚਾਹੀਦੀ ਹੈ। ਉਹਨਾਂ ਨੇ ਲੋਕ ਸਾਹਿਤ ਦੇ ਪ੍ਰਚਲਿਤ ਰੂਪਾਂ, ਸੋਹਿਲੇ, ਘੋੜੀਆਂ, ਅਲਾਹੁਣੀਆਂ, ਅੰਜਲੀਆਂ, ਮੁੰਦਾਵਣੀ ਤੇ ਸੱਦ ਨੂੰ ਆਧਾਰ ਬਣਾ ਕੇ ਲੋਕ ਮੁਹਾਵਰੇ ਰਾਹੀਂ ਬਾਣੀ ਸਿਰਜਨਾ ਦਾ ਅਧਾਰ ਬਣਾਇਆ ਹੈ।

Pages: 131-135 | Views: 643 | Downloads: 138

Download Full Article: Click Here

International Journal of Multidisciplinary Trends
How to cite this article:
ਹਰਪ੍ਰੀਤ ਸਿੰਘ ਦੂਆ. ਗੁਰੂ ਗ੍ਰੰਥ ਸਾਹਿਬ ਵਿੱਚ ਅਨੁਸ਼ਠਾਨਿਕ ਰਚਨਾ ਰੂਪਾਂ ਦੀ ਅਭਿਵਿਅਕਤੀ. Int J Multidiscip Trends 2025;7(7):131-135.
International Journal of Multidisciplinary Trends
Call for book chapter
Journals List Click Here Research Journals Research Journals