Red Paper
International Journal of Multidisciplinary Trends
  • Printed Journal
  • Refereed Journal
  • Peer Reviewed Journal
Peer Reviewed Journal

2025, Vol. 7, Issue 11, Part B

ਲੋਕਤੰਤਰੀ ਚੇਤਨਾ ਦਾ ਪ੍ਰਤੱਖ ਪ੍ਰਮਾਣ: ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ


Author(s): ਹਰਪ੍ਰੀਤ ਸਿੰਘ ਦੂਆ (ਡਾ.)

Abstract: ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਮੁੱਖ ਰੂਪ ਵਿਚ ਸਮਾਜ ਵਿਚਲੀ ਅਖੌਤੀ ਨੀਵੀਂ ਸ਼੍ਰੇਣੀ ਨਾਲ ਭਾਵਨਾਤਮਕ ਤੌਰ ਤੇ ਸੰਬੰਧਤ ਹਨ ਅਤੇ ਉਹਨਾਂ ਦੇ ਦੁੱਖਾਂ, ਕਸ਼ਟਾਂ ਤੋਂ ਪਸੀਜੇ ਹੋਏ ਹਨ ਅਤੇ ਉਹਨਾਂ ਦੇ ਹੱਕਾਂ ਲਈ ਹਰ ਸੰਭਵ ਸੰਘਰਸ਼ ਕਰਦੇ ਹਨ। ਸਮਾਜ ਸੁਧਾਰਕ ਅਤੇ ਸਮਾਜ ਪ੍ਰਤੀਨਿਧ ਹੋਣ ਦੇ ਨਾਤੇ ਉਹ ਉਪਰਲੇ ਵਰਗੇ ਦੇ ਸਮੂਹ ਅਡੰਬਰਾਂ ਤੇ ਲਿਫ਼ਾਫੇਬਾਜ਼ੀਆਂ ਦੇ ਘੋਰ ਆਲੋਚਕ ਹਨ। ਉਹ ਅਖੌਤੀ ਉਪਰਲੀ ਬ੍ਰਾਹਮਣ ਸ਼੍ਰੇਣੀ ਵੱਲੋਂ ਪ੍ਰਚਾਰੇ ਜਾਂਦੇ ਇਹ ਸਿਧਾਂਤ ਕਿ ਵੇਦ ਇਤਿਆਦਿ ਧਾਰਮਿਕ ਗ੍ਰੰਥ ਹੀ ਕੇਵਲ ਦੇਵ ਬਾਣੀ ਹੈ ਅਤੇ ਸੰਸਕ੍ਰਿਤ ਭਾਸ਼ਾ ਹੈ ਅਤੇ ਦੇਵਨਾਗਰੀ ਦੇਵ ਲਿਪੀ ਹੀ ਹੈ ਅਤੇ ਇਹਨਾਂ ਵੇਦਾਂ ਤੋਂ ਬਿਨਾਂ ਨਾ ਕੋਈ ਗ੍ਰੰਥ ਦੇਵ ਗ੍ਰੰਥ ਹੋ ਸਕਦਾ ਹੈ ਨਾ ਸੰਸਕ੍ਰਿਤ ਭਾਸ਼ਾ ਤੋਂ ਬਿਨਾਂ ਕੋਈ ਦੇਵ ਭਾਸ਼ਾ ਹੋ ਸਕਦੀ ਹੈ ਅਤੇ ਨਾ ਹੀ ਦੇਵਨਾਗਰੀ ਲਿਪੀ ਵਿਪਰੀਤ ਕੋਈ ਲਿਪੀ ਦੇਵ ਲਿਪੀ ਹੋ ਸਕਦੀ ਹੈ। ਬਾਣੀਕਾਰਾਂ ਨੇ ਪਰਮਾਤਮਈ ਨੂਰ ਤੋਂ ਪੈਦਾ ਹੋਏ ਅਸਲ ਸੱਚ ਨੂੰ ਜਨ ਹਿੱਤਾਂ ਲਈ ਆਮ ਲੋਕਾਂ ਦੀ ਇਲਾਕਾਈ ਭਾਸ਼ਾ ਅਤੇ ਆਮ ਲੋਕਾਂ ਵਿਚ ਸਮਝੀ ਤੇ ਵਰਤੀ ਜਾਂਦੀ ਲੋਕ ਲਿਪੀ ਵਿਚ ਪ੍ਰਗਟਾਅ ਕੇ ਇਸਨੂੰ ਧੁਰ ਕੀ ਬਾਣੀ ਅਤੇ ਬ੍ਰਹਮ ਵਿਚਾਰ ਦਾ ਨਾਂ ਦਿੱਤਾ । ਇਸ ਗ੍ਰੰਥ ਦੀ ਸੰਪਾਦਨਾ ਵਕਤ ਦੀ ਬਹੁਤ ਮਹਤੱਵਪੂਰਨ ਲੋੜ ਸੀ । ਬਾਣੀਕਾਰਾਂ ਦਾ ਅਜਿਹਾ ਪ੍ਰਯਾਸ ਉਸ ਵਕਤ ਦੀ ਗੁਲਾਮ ਜ਼ਹਿਨੀਅਤ ਵਾਲੇ ਬਹੁਪੱਖੀ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਬੜਾ ਵੱਡਾ ਇਨਕਲਾਬ ਸੀ, ਜਿਸਨੇ ਬ੍ਰਾਹਮਣਾਂ ਦੀ ਅਖੌਤੀ ਉੱਚਤਾ ਉਤੇ ਸੱਟ ਮਾਰੀ ਅਤੇ ਨੀਵੀਆਂ ਸ਼੍ਰੇਣੀਆਂ ਦੇ ਕਮਜ਼ੋਰ ਹੋਏ ਥਿੜਕਦੇ ਸ੍ਵੈ- ਮਾਣ ਨੂੰ ਸਥਿਰਤਾ ਪ੍ਰਦਾਨ ਕੀਤੀ। ਸਿੱਖਾਂ ਦੀ ਭਗਤਮਾਲਾ ਸਿੱਖ ਧਰਮ, ਸਮਾਜ ਅਤੇ ਸਭਿਆਚਾਰ ਨੂੰ ਸਮਝਣ ਲਈ ਇੱਕ ਅਤਿਅੰਤ ਮਹਤੱਵਪੂਰਣ ਰਚਨਾ ਹੈ।

Pages: 96-100 | Views: 29 | Downloads: 19

Download Full Article: Click Here

International Journal of Multidisciplinary Trends
How to cite this article:
ਹਰਪ੍ਰੀਤ ਸਿੰਘ ਦੂਆ (ਡਾ.). ਲੋਕਤੰਤਰੀ ਚੇਤਨਾ ਦਾ ਪ੍ਰਤੱਖ ਪ੍ਰਮਾਣ: ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ. Int J Multidiscip Trends 2025;7(11):96-100.
International Journal of Multidisciplinary Trends
Call for book chapter
Journals List Click Here Research Journals Research Journals